Post Reply 
 
Thread Rating:
  • 0 Votes - 0 Average
  • 1
  • 2
  • 3
  • 4
  • 5
Rababi Bhai Mardana Classical Music Festival
06-17-2010, 07:39 PM
Post: #1
Rababi Bhai Mardana Classical Music Festival

Bhai Mardana Classical Music Festival
ਪਟਿਆਲਾ, 4 ਦਸੰਬਰ : ਤਿੰਨ ਰੋਜ਼ਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੇ ਸਮਾਪਨ ਦਿਨ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ, ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਅਤੇ ਹੋਰਾਂ ਵਲੋਂ ਪ੍ਰਸਿਧ ਸ਼ਾਸਤਰੀ ਗਾਇਕ ਪੰਡਤ ਯਸ਼ਪਾਲ ਜੀ (ਚੰਡੀਗੜ੍ਹ) ਨੂੰ 'ਪੰਜਾਬ ਸੰਗੀਤ ਰਤਨ - 2009' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਹ ਐਵਾਰਡ ਬੀਬੀ ਜਸਬੀਰ ਕੌਰ ਖਾਲਸਾ, ਚੇਅਰਪਰਸਨ - ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਵਲੋਂ ਸਪਾਂਸਰ ਕੀਤਾ ਜਾਂਦਾ ਹੈ ।

ਆਗਰਾ ਘਰਾਣਾ ਦੇ ਸੁਪ੍ਰਸਿਧ ਪੰਜਾਬੀ ਸ਼ਾਸਤਰੀ ਗਾਇਕ ਪੰਡਤ ਯਸ਼ਪਾਲ ਜੀ ਦੀ ਭਾਰਤੀ ਸ਼ਾਸਤਰੀ ਸੰਗੀਤ ਵਿਚ ਵਿਲੱਖਣ ਪਛਾਣ ਹੈ । ਆਪ ਨੇ ਆਪਣੇ ਯੋਗਦਾਨ ਦੁਆਰਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਬਤੌਰ ਸ਼ਾਸਤਰੀ ਗਾਇਕ ਅਤੇ ਅਧਿਆਪਕ ਵਿਸ਼ੇਸ਼ ਯੋਗਦਾਨ ਪਾਇਆ ।

ਆਗਰਾ ਘਰਾਣਾ ਦੇ ਸੁਪ੍ਰਸਿਧ ਪੰਜਾਬੀ ਸ਼ਾਸਤਰੀ ਗਾਇਕ ਪੰਡਤ ਯਸ਼ਪਾਲ ਜੀ ਦੀ ਭਾਰਤੀ ਸ਼ਾਸਤਰੀ ਸੰਗੀਤ ਵਿਚ ਵਿਲੱਖਣ ਪਛਾਣ ਹੈ । ਆਪ ਨੇ ਆਪਣੇ ਯੋਗਦਾਨ ਦੁਆਰਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਬਤੌਰ ਸ਼ਾਸਤਰੀ ਗਾਇਕ ਅਤੇ ਅਧਿਆਪਕ ਵਿਸ਼ੇਸ਼ ਯੋਗਦਾਨ ਪਾਇਆ । ਹਰਿਵਲੱਭ ਸੰਗੀਤ ਸੰਮੇਲਨ ਤੋਂ ਗਿਆਰਾਂ ਸਾਲ ਦੀ ਉਮਰ ਵਿਚ ਪ੍ਰਾਰੰਭ ਆਪ ਜੀ ਦੀਆਂ ਸ਼ਾਸਤਰੀ ਗਾਇਨ ਪੇਸ਼ਕਾਰੀਆਂ ਦਾ ਸਫ਼ਰ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਤੱਕ ਆਗਰਾ ਘਰਾਣਾ ਦੀ ਪ੍ਰਮਾਣਿਕ ਗਾਇਕੀ ਦਾ ਵਾਹਕ ਬਣਿਆ । ਆਲ ਇੰਡੀਆ ਰੇਡੀਓ ਦੇ ਟਾਪ ਗ੍ਰੇਡ ਆਰਟਿਸਟ ਪੰਡਤ ਯਸ਼ਪਾਲ ਜੀ ਨੂੰ ਅਨੇਕ ਸੰਸਥਾਵਾਂ ਵਲੋਂ ਮਾਣ ਸਨਮਾਨ ਪ੍ਰਾਪਤ ਹੋਏ ਜਿਨ੍ਹਾਂ ਵਿਚ ਡੈਡਿਕੇਟਿਡ ਐਜੂਕੇਸ਼ਨਿਸਟ, ਸੰਗੀਤ ਸੁਮੇਰੂ, ਸੰਗੀਤ ਸ਼੍ਰੋਮਣੀ, ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਐਵਾਰਡ ਵਿਸ਼ੇਸ਼ ਹਨ।

ਇਸ ਮੌਕੇ 'ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸੰਗੀਤ ਜਗਤ ਦੇ ਵਰਤਮਾਨ ਯੁਗ ਵਿਚ ਪੰਜਾਬ ਦੇ ਸੰਗੀਤ ਦੀ ਵੱਖ-ਵੱਖ ਧਾਰਾਵਾਂ ਦੀ ਪ੍ਰਮਾਣਿਕਤਾ ਅਤੇ ਪ੍ਰਸਾਰ ਲਈ ਸ਼ਾਸਤਰੀ ਸੰਗੀਤ ਦੀ ਸਿਖਿਆ ਅਤੇ ਪ੍ਰਸਤੁਤੀ ਬਹੁਤ ਜਰੂਰੀ ਹੈ । ਉਨ੍ਹਾਂ ਨੇ ਫੈਕਲਟੀ ਆਫ ਆਰਟਸ ਐਂਡ ਕਲਚਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਗਲੇ ਵਰ੍ਹੇ, ਨਵ ਸਿਖਾਂਦਰੂ ਕਲਾਕਾਰਾਂ ਨਾਲ ਪੰਜਾਬੀ ਯੂਨੀਵਰਸਿਟੀ ਇਹ ਸਮਾਗਮ ਹੋਰ ਉਤਸ਼ਾਹ ਨਾਲ ਆਯੋਜਿਤ ਕਰੇਗੀ ।

ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਵਿਚ ਰਾਸ਼ਟਰੀ ਅੰਤਰ-ਰਾਸ਼ਟਰੀ ਪ੍ਰਸਿਧੀ ਦੇ ਸ਼ਾਸਤਰੀ ਗਾਇਕਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ 'ਸਿੰਘ ਬੰਧੂ' ਸ. ਸੁਰਿੰਦਰ ਸਿੰਘ' (ਸ਼ਾਸਤਰੀ ਗਾਇਕ), ਪੰਡਤ ਯਸ਼ਪਾਲ (ਸ਼ਾਸਤਰੀ ਗਾਇਕ), ਡਾ. ਨਿਵੇਦਿਤਾ ਸਿੰਘ (ਸ਼ਾਸਤਰੀ ਗਾਇਕ), ਪੰਡਤ ਰਮਾ ਕਾਂਤ (ਤਬਲਾ ਵਾਦਕ), ਸ੍ਰੀ ਮਨੁ ਸੀਨ (ਸਿਤਾਰ ਵਾਦਕ), ਡਾ. ਹਰਵਿੰਦਰ ਸ਼ਰਮਾ (ਸਿਤਾਰ ਵਾਦਕ), ਸ. ਸ਼ਮਿੰਦਰ ਪਾਲ ਸਿੰਘ - ਸ. ਸਤਵਿੰਦਰ ਪਾਲ ਸਿੰਘ (ਸਾਰੰਗੀ ਵਾਦਕ) ਅਤੇ ਸ੍ਰੀ ਅਰੁਣ ਕੁਮਾਰ ਝਾਅ (ਪਖਾਵਜ ਵਾਦਕ) ਪ੍ਰਮੁਖ ਨਾਮ ਹਨ ।

ਸੰਮੇਲਨ ਦੌਰਾਨ ਹੀ ਪੰਜਾਬੀ ਯੂਨੀਵਰਸਿਟੀ ਵਲੋਂ ਸਾਲ 2009-10 ਲਈ 'ਸਿੰਘ ਬੰਧੂ' ਸ. ਸੁਰਿੰਦਰ ਨੂੰ ਸੀਨੀਅਰ ਫੈਲੋਸ਼ਿਪ ਪ੍ਰਦਾਨ ਕੀਤੀ ਗਈ । ਸੈਸ਼ਨ 2009-10 ਲਈ 'ਸਿੰਘ ਬੰਧੂ' ਸ. ਸੁਰਿੰਦਰ ਸਿੰਘ ਵਲੋਂ ਗੁਰਮਤਿ ਸੰਗੀਤ ਚੇਅਰ ਵਿਖੇ ਵਿਦਿਆਰਥੀਆਂ ਨੂੰ ਸਿਖਿਆ ਦਿਤੀ ਜਾਵੇਗੀ ਜੋ ਕਿ ਪੰਜਾਬ ਦੇ ਸੰਗੀਤ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਸਥਾਪਤ ਹੋਵੇਗਾ ।

ਸਮਾਗਮ ਦੇ ਅੰਤਿਮ ਦਿਨ, ਪਹਿਲੀ ਪ੍ਰਸਤੁਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਪਖਾਵਜ ਵਾਦਕ ਸ੍ਰੀ ਅਰੁਣ ਕੁਮਾਰ ਝਾਅ ਵਲੋਂ ਦਿਤੀ ਗਈ । ਸ੍ਰੀ ਅਰੁਣ ਕੁਮਾਰ ਨੇ ਚਾਰ ਤਾਲ ਵਿਚ ਆਪਣੀ ਪੇਸ਼ਕਾਰੀ ਦੀ ਪ੍ਰਸਤੁਤੀ ਕੀਤੀ ।

ਦੂਸਰੀ ਪ੍ਰਸਤੁਤੀ ਦੌਰਾਨ ਪ੍ਰਸਿਧ ਸਾਰੰਗੀ ਵਾਦਕ ਸ. ਸ਼ਮਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਸ਼ਿਸ਼ ਤੇ ਪੁਤਰ ਸ. ਸਤਵਿੰਦਰ ਪਾਲ ਸਿੰਘ ਵਲੋਂ ਰਾਗ ਵਾਰਸਪਤੀ ਅਤੇ ਰਾਗ ਮਿਸ਼ਰ ਪਹਾੜੀ ਵਿਚ ਕੀਤੀ ਗਈ ਪੇਸ਼ਕਾਰੀ ਨੇ ਸੰਗੀਤ ਪ੍ਰੇਮੀਆਂ ਦੀ ਵਾਹਵਾਹੀ ਲੁਟੀ ।

ਅੰਤਿਮ ਪ੍ਰਸਤੁਤੀ ਵਿਚ ਪੰਡਤ ਯਸ਼ਪਾਲ ਜੀ ਨੇ ਵੱਖ-ਵੱਖ ਰਚਨਾਵਾਂ ਦਾ ਸ਼ਾਸਤਰੀ ਗਾਇਨ ਕਰਕੇ ਸੰਗੀਤ ਪ੍ਰੇਮੀਆਂ ਦਾ ਮਨ ਮੋਹ ਲਿਆ ।

ਇਸ ਸੰਮੇਲਨ ਵਿਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਵੜੈਚ (ਆਲ ਇੰਡੀਆ ਰੇਡੀਓ - ਸਟੇਸ਼ਨ ਡਾਇਰੈਕਟਰ), ਰਵਿੰਦਰ ਸਿੰਘ (ਬੰਸੁਰੀ ਵਾਦਕ), ਡਾ. ਗੁਰਚਰਨ ਸਿੰਘ, ਡਾ. ਯੋਗੇਸ਼ ਗੰਭੀਰ, ਡਾ. ਜੋਧ ਸਿੰਘ, ਡਾ. ਜਾਗੀਰ ਸਿੰਘ, ਡਾ. ਨਵਜੋਤ ਕਸਲੇ, ਡਾ. ਕੰਵਲਜੀਤ ਸਿੰਘ ਅਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਹੋਈਆਂ ।

ਆਪਣੇ ਧੰਨਵਾਦੀ ਸ਼ਬਦਾਂ ਨਾਲ ਡਾ. ਗੁਰਨਾਮ ਸਿੰਘ - ਡੀਨ, ਫੈਕਲਟੀ ਨੇ ਯੂਨੀਵਰਸਿਟੀ ਸਟਾਫ ਅਤੇ ਪ੍ਰਬੰਧਕੀ ਕਰਮਚਾਰੀਆਂ ਵਲੋਂ ਕੀਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਨਾਲ ਹੀ ਕਿਹਾ ਕਿ ਫੈਕਲਟੀ ਆਫ ਆਰਟਸ ਐਂਡ ਕਲਚਰ ਦੇ ਮੈਂਬਰ ਆਪਣੇ-ਆਪਣੇ ਵਿਸ਼ਿਆਂ ਵਿਚ ਪੂਰਨ ਰੂਪ ਵਿਚ ਮਾਹਿਰ ਹਨ ਅਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਜੀ ਦੀ ਅਗਵਾਈ ਵਿਚ ਇਹ ਫੈਕਲਟੀ ਉਭਰ ਰਹੇ ਕਲਾਕਾਰਾਂ ਨੂੰ ਅੱਗੇ ਲਿਆਉਣ ਲਈ ਆਪਣੇ ਪੂਰੇ ਯਤਨ ਕਰੇਗੀ ।


(ਡਾ. ਗੁਰਨਾਮ ਸਿੰਘ)
ਡੀਨ
ਫੈਕਲਟੀ ਆਫ ਆਰਟਸ ਐਂਡ ਕਲਚਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Find all posts by this user
Quote this message in a reply
Post Reply 


Forum Jump: