Recent Events

BAZURG KIRTAN DARBAR
Slideshow of the event held at Gurdwara Bibi Bhani, Phase 7, Mohali on 5th December, 2010.


Quick Navigation


New Additions


Live Kirtan and Mukhwak


Welcome To Amrit Kirtan Website


CONDOLENCE MESSAGE  ਸ਼ੋਕ ਮੱਤਾ


ਬੀਬੀ ਜਸਬੀਰ ਕੌਰ ਖਾਲਸਾ, ਚੇਅਰਪਰਸਨ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਅੱਜ ਮਿਤੀ 10 ਫਰਵਰੀ, 2011 ਨੂੰ ਬਾਅਦ ਦੁਪਹਿਰ 2.25 ਵਜੇ ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਗਏ ਹਨ। ਬੀਬੀ ਜਸਬੀਰ ਕੌਰ ਖਾਲਸਾ ਨੇ ਆਪਣਾ ਸਮੁੱਚਾ ਜੀਵਨ ਸਿੱਖੀ ਅਤੇ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿਤ ਕੀਤਾ ਹੋਇਆ ਸੀ। ਬਚਪਨ ਤੋਂ ਹੀ ਧਾਰਮਿਕ ਬਿਰਤੀਆਂ ਦੇ ਧਾਰਨੀ ਬੀਬੀ ਜਸਬੀਰ ਕੌਰ ਖਾਲਸਾ ਨੇ ਗੁਰਮਤਿ ਕਾਲਜ ਤੋਂ ਐਮ.ਏ. ਕੀਤੀ ਅਤੇ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਨਿਰੰਤਰ ਕਈ ਵਰ੍ਹੇ ਪ੍ਰਚਾਰ ਕੀਤਾ। ਜਵੱਦੀ ਟਕਸਾਲ, ਲੁਧਿਆਣਾ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਨਾਲ ਆਪ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜ੍ਹੀ ਚਲਾਈ, ਸੈਮੀਨਾਰ ਕਰਵਾਏ ਅਤੇ ਰਾਗ ਨਿਰਣਾਇਕ ਕਮੇਟੀ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ। ਡਾ. ਗੁਰਨਾਮ ਸਿੰਘ, ਪੰਜਾਬੀ ਯੂਨੀਵਰਸਿਟੀ ਨਾਲ ਮਿਲਕੇ ਆਪ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕਰਵਾਈ। ਆਪਨੇ ਦੇਸ਼ ਵਿਦੇਸ਼ ਵਿਚ ਗੁਰਮਤਿ ਸੰਗੀਤ ਦੇ ਕਈ ਸਮਾਗਮ ਕਰਵਾਏ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨਾਲ ਮਿਤੀ 8 ਫਰਵਰੀ, 2011 ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਅਲਾ ਵਿਖੇ ਬਸੰਤ ਗੁਰਮਤਿ ਸੰਗੀਤ ਕੀਰਤਨ ਦਰਬਾਰ ਕਰਵਾਉਣ ਉਪਰੰਤ ਰਾਤ ਨੂੰ ਆਪ ਦੀ ਸਿਹਤ ਵਿਗੜ ਗਈ। ਉਪਰੰਤ ਆਪ 10 ਫਰਵਰੀ, 2011 ਨੂੰ ਆਪਣੇ ਗ੍ਰਹਿ ਵਿਖੇ ਅਰਦਾਸ ਕਰਨ ਉਪਰੰਤ ਗੁਰ ਚਰਨਾਂ ਵਿਚ ਜਾ ਵਿਰਾਜੇ।


ਆਪ ਦਾ ਸਮੁੱਚਾ ਜੀਵਨ ਸਿੱਖੀ ਸਿਦਕ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਬਿਤਿਆ। ਗੁਰਮਤਿ ਸੰਗੀਤ ਦੇ ਹਲਕਿਆਂ ਵਿਚ ਆਪ ਦਾ ਘਾਟਾ ਕਦੇ ਵੀ ਪੂਰਨ ਨਹੀਂ ਕੀਤਾ ਜਾ ਸਕਦਾ।


ਜਥੇਦਾਰ ਅਵਤਾਰ ਸਿੰਘ – ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਜਸਪਾਲ ਸਿੰਘ – ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ, ਡਾ. ਗੁਰਨਾਮ ਸਿੰਘ – ਡੀਨ ਫੈਕਲਟੀ ਆਫ ਆਰਟ ਐਂਡ ਕਲਚਰ ਅਤੇ ਪ੍ਰੋਫੈਸਰ ਤੇ ਮੁਖੀ – ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਗਿਆਨੀ ਗੁਰਬਚਨ ਸਿੰਘ – ਜਥੇਦਾਰ ਅਕਾਲ ਤਖਤ ਸਾਹਿਬ, ਗਿਆਨੀ ਤਰਲੋਚਨ ਸਿੰਘ – ਜਥੇਦਾਰ ਕੇਸਗੜ੍ਹ ਸਾਹਿਬ, ਡਾ. ਜਾਗੀਰ ਸਿੰਘ ਨੇ ਗੁਰਮਤਿ ਸੰਗੀਤ ਵਿਭਾਗ – ਗੁਰਮਤਿ ਸੰਗੀਤ ਚੇਅਰ, ਸਮੂਹ ਮੈਂਬਰ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲ, ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ, ਗੁਰਮਤਿ ਸੰਗੀਤ ਫਾਊਂਡੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੀ.ਟੀ.ਸੀ ਚੈਨਲ ਅਤੇ ਅੰਮ੍ਰਿਤ ਕੀਰਤਨ ਦੇ ਸਮੂਹ ਪ੍ਰਬੰਧਨ ਵਲੋਂ ਬੀਬੀ ਜਸਬੀਰ ਕੌਰ ਖਾਲਸਾ ਦੇ ਸ਼ੋਕ ਤੇ ਪ੍ਰਗਟਾਵਾ ਕੀਤਾ ਗਿਆ।


ਉਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 11 ਫਰਵਰੀ, 2011 ਨੂੰ ਸਵੇਰੇ 10.30 ਵਜੇ ਮਾਡਲ ਟਾਊਨ ਐਕਸਟੈਂਸਨ, ਲੁਧਿਆਣਾ ਵਿਖੇ ਹੋਵੇਗਾ।

 


Shardhanjali Samaroh | Condolence Message